ਲੁਧਿਆਣਾ ਦੀ ਔਰਤ ਨਾਲ ਪਠਾਨਕੋਟ ‘ਚ ਸਮੂਹਿਕ ਬਲਾਤਕਾਰ

Uncategorized

ਲੁਧਿਆਣਾ ਦੀ ਔਰਤ ਨਾਲ ਪਠਾਨਕੋਟ ‘ਚ ਸਮੂਹਿਕ ਬਲਾਤਕਾਰ

ਲੁਧਿਆਣਾ, 16 ਫਰਵਰੀ, ਬੋਲੇ ਪੰਜਾਬ ਬਿਊਰੋ :

ਲੁਧਿਆਣਾ ਦੀ ਇੱਕ ਔਰਤ ਨਾਲ ਪਠਾਨਕੋਟ ਵਿੱਚ ਸਮੂਹਿਕ ਬਲਾਤਕਾਰ ਕੀਤਾ ਗਿਆ। ਬਦਮਾਸ਼, ਔਰਤ ਨੂੰ ਉਸ ਦੇ ਘਰੋਂ ਅਗਵਾ ਕਰਕੇ ਹੋਟਲ ਦੇ ਕਮਰੇ ਵਿੱਚ ਲੈ ਗਏ। ਉਥੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਗਏ। ਥਾਣਾ ਜਮਾਲਪੁਰ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 376-ਡੀ ਤਹਿਤ ਕੇਸ ਦਰਜ ਕਰ ਲਿਆ ਹੈ।

ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਾਦੀਸ਼ੁਦਾ ਹੈ। ਉਸ ਦੇ ਦੋ ਬੱਚੇ ਹਨ। ਉਸ ਦੀ ਫੇਸਬੁੱਕ ‘ਤੇ ਮੁਲਜ਼ਮ ਮੁਸਤਕੀਮ ਨਾਲ ਦੋਸਤੀ ਹੋ ਗਈ। ਉਸ ਨਾਲ ਉਸ ਦੀ ਦੋਸਤੀ ਕਰੀਬ 4 ਮਹੀਨੇ ਤੱਕ ਚੱਲੀ। 29 ਜਨਵਰੀ ਨੂੰ ਰਾਤ 11.30 ਵਜੇ ਮੁਲਜ਼ਮ ਆਪਣੇ ਸਾਥੀਆਂ ਗੱਗੂ, ਸ਼ਰੀਫ ਅਤੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਘਰ ਆਇਆ। ਬਦਮਾਸ਼ ਉਸ ਨੂੰ ਘਰੋਂ ਅਗਵਾ ਕਰਕੇ ਕਾਰ ਵਿੱਚ ਪਠਾਨਕੋਟ ਲੈ ਗਏ। ਮੁਲਜ਼ਮਾਂ ਨੇ ਉਸ ਨੂੰ ਇੱਕ ਹੋਟਲ ਵਿੱਚ ਰੱਖਿਆ। ਬਦਮਾਸ਼ਾਂ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।

Leave a Reply

Your email address will not be published. Required fields are marked *