ਕਿਸਾਨਾਂ ‘ਤੇ ਪਾਬੰਦੀ ਸ਼ੁਦਾ ਪੈਲੇਟ ਗੰਨਾਂ ਦਾ ਪ੍ਰਯੋਗ ਕਰਕੇ ਸਰਕਾਰਾਂ ਵਲੋਂ ਮਨੁੱਖੀ ਅਧਿਕਾਰਾਂ ਤੇ ਸੰਵਿਧਾਨਕ ਹੱਕਾਂ ਦੀ ਉਲੰਘਣਾ: ਸਰਨਾ/ਬੀਬੀ ਰਣਜੀਤ ਕੌਰ

Uncategorized

ਸੋਸ਼ਲ ਮੀਡੀਆ ਤੇ ਖਾਤੇ ਬੰਦ ਕਰਕੇ ਨਹੀਂ ਦੱਬੇਗੀ ਜਬਰ ਜ਼ੁਲਮ ਵਿਰੁੱਧ ਚੁੱਕੀ ਜਾ ਰਹੀ ਆਵਾਜ਼

ਨਵੀਂ ਦਿੱਲੀ 16 ਫਰਵਰੀ,ਬੋਲੇ ਪੰਜਾਬ ਬਿਓਰੋ (ਮਨਪ੍ਰੀਤ ਸਿੰਘ ਖਾਲਸਾ):-ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ‘ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਅਕਾਲੀ ਦਲ ਦਿੱਲੀ ਇਕਾਈ ਦੇ ਇਸਤਰੀ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਰਾਜਧਾਨੀ ਦਿੱਲੀ ਤੋਂ ਮਹਿਜ਼ ਕੁਝ ਸੋ ਕਿਲੋਮੀਟਰ ਦੂਰ ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਖਟੜ ਸਰਕਾਰ ਸੱਤਾ ਦੇ ਹੰਕਾਰ ਕਾਰਨ ਕਿਸਾਨਾਂ ਦੇ ਤਿੱਖੇ ਸੰਘਰਸ਼ ਦੀ ਗਵਾਹ ਬਣ ਰਹੀ ਹੈ ਤੇ ਡਰੋਨਾਂ, ਮਿਰਚੀ ਬੰਬਾਂ, ਸਮੋਕ ਬੰਬਾਂ ਤੇ ਹੈ। ਉਨ੍ਹਾਂ ਕਿਹਾ ਕਿ ਇਹ ਹਥਿਆਰ ਕਸ਼ਮੀਰ ਵਿਚ ਅੱਤਵਾਦੀ ਤੇ ਹਿੰਸਕ ਲਹਿਰ ਨੂੰ ਕੁਚਲਣ ਲਈ ਵਰਤੇ ਸਨ ਜਦਕਿ ਪੰਜਾਬ ਦੀ ਕਿਸਾਨੀ ਲਹਿਰ ਜਨਤਕ ਸ਼ਾਤਮਈ ਲਹਿਰ ਹੈ ।ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਜੰਗਾਂ ‘ਚ ਮਨੁੱਖ ਰਹਿਤ ਜਹਾਜ਼ਾਂ ਦੀ ਵੱਡੇ ਪੱਧਰ ‘ਤੇ ਵਰਤੋਂ ਕੀਤੀ ਜਾ ਰਹੀ ਹੈ ਤੇ ਦਿਲੀ ਜਾਣ ਤੋਂ ਗੈਰ ਕਨੂੰਨੀ ਢੰਗ ਨਾਲ ਰੋਕਿਆ ਜਾ ਰਿਹਾ ਹੈ। ਇਨ੍ਹਾਂ ਸਭ ‘ਚ ਫੌਜ ਵੱਲੋਂ ਡਰੋਨ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਭਾਰਤ ‘ਚ ਵਿਰੋਧ ਪ੍ਰਦਰਸ਼ਨ ‘ਤੇ ਅਧਿਕਾਰਤ ਤੌਰ ‘ਤੇ ਡਰੋਨ ਹਮਲਾ ਕਰਨ ਵਾਲਾ ਹਰਿਆਣਾ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਹਰਿਆਣਾ ਸਰਕਾਰ ਤੋਂ ਪੁਛਿਆ ਕਿ ਕੀ ਕੋਈ ਪੁਲਿਸ, ਅਰਧ ਸੈਨਿਕ ਬਲ ਜਾਂ ਫੌਜ ਸਾਡੇ ਆਪਣੇ ਦੇਸ਼ ਦੀ ਕਿਸੇ ਸਟੇਟ ਵਿੱਚ ਲੋਕ ਲਹਿਰ ਉਪਰ ਹਵਾਈ ਹਮਲੇ ਕਰ ਸਕਦੀ ਹੈ? ਉਨਾਂ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਲੋਹੇ ਦੀਆਂ ਤਿਖੀਆਂ ਰਾਡਾਂ, ਬੈਰੀਕੇਡਾਂ ਅਤੇ ਕੰਕਰੀਟ ਦੀਆਂ ਕੰਧਾਂ ਬਣਾ ਕੇ ਹਾਈਵੇਅ ਨੂੰ ਬੰਦ ਕਰਨਾ ਸੰਵਿਧਾਨਕ ਉਲੰਘਣਾ ਹੈ ਤੇ ਲੋਕਾਂ ਤੋਂ ਅਜਾਦੀ ਦਾ ਅਧਿਕਾਰ ਖੋਹਣਾ ਹੈ । ਉਨ੍ਹਾਂ ਸੋਸ਼ਲ ਮੀਡੀਆ ਦੇ ਬੰਦ ਕੀਤੇ ਜਾ ਰਹੇ ਖਾਤਿਆਂ ਬਾਰੇ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੇ ਖਾਤੇ ਬੰਦ ਕਰਕੇ ਜਬਰ ਜ਼ੁਲਮ ਵਿਰੁੱਧ ਚੁੱਕੀ ਜਾ ਰਹੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਹੈ ਇਹ ਇਕ ਅਨਏਲਾਣੀ ਬੋਲਣ ਲਿਖਣ ਦੀ ਮਿਲੀ ਹੋਈ ਆਜ਼ਾਦੀ ਦੀ ਸਵਿਧਾਨ ਦੀ ਉਲੰਘਣਾ ਹੈ ਜਿਸ ਵਿਰੁੱਧ ਅਸੀ ਕਾਰਵਾਈ ਕਰਾਂਗੇ ।

Leave a Reply

Your email address will not be published. Required fields are marked *