ਸੈਕਟਰ 69 ’ਚ ਮੁੱਢਲੇ ਸਿਹਤ ਕੇਂਦਰ ਦੀ ਉਸਾਰੀ ਦਾ ਕੰਮ ਅੱਧਵਾਟੇ ਰੁਕਣ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ

Uncategorized

ਖੰਡਰ ਬਣਦੀ ਜਾ ਰਹੀ ਹੈ ਅੱਧ-ਅਧੂਰੀ ਇਮਾਰਤ, ਲੋਕਾਂ ਨੇ ਲੰਮੇ ਸੰਘਰਸ਼ ਮਗਰੋਂ ਸਿਹਤ ਕੇਂਦਰ ਲਈ ਹਾਸਲ ਕੀਤੀ ਸੀ ਜ਼ਮੀਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿੱਜੀ ਦਖ਼ਲ ਦੇ ਕੇ ਉਸਾਰੀ ਮੁੜ ਚਾਲੂ ਕਰਵਾਉਣ : ਧਨੋਆ

ਮੋਹਾਲੀ, 8 ਫ਼ਰਵਰੀ ,ਬੋਲੇ ਪੰਜਾਬ ਬਿਓਰੋ : ਸ਼ਹਿਰ ਦੇ ਸੈਕਟਰ 69 ਵਿਚ ਬਣ ਰਹੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਦੀ ਉਸਾਰੀ ਅੱਧਵਾਟੇ ਰੁਕ ਜਾਣ ਕਾਰਨ ਇਲਾਕਾ ਨਿਵਾਸੀ ਡਾਢੇ ਪ੍ਰੇਸ਼ਾਨ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਰੀਆ ਕੌਸਲਰ ਕੁਲਦੀਪ ਕੌਰ ਧਨੋਆ  ਨੇ ਦਸਿਆ ਕਿ ਦਸੰਬਰ 2021 ਵਿਚ ਸਿਹਤ ਕੇਂਦਰ ਦੀ ਉਸਾਰੀ ਜ਼ੋਰ-ਸ਼ੋਰ ਨਾਲ ਸ਼ੁਰੂ ਹੋਈ ਸੀ ਤੇ ਇਲਾਕਾ ਵਾਸੀਆਂ ਨੂੰ ਘਰ ਦੇ ਲਾਗੇ ਹੀ ਸਸਤੀਆਂ ਤੇ ਮਿਆਰੀ ਸਿਹਤ ਸਹੂਲਤਾਂ ਮਿਲਣ ਦੀ ਆਸ ਬੱਝੀ ਸੀ ਪਰ ਜੂਨ 2022 ਵਿਚ ਅਚਾਨਕ ਉਸਾਰੀ ਬੰਦ ਕਰ ਦਿਤੀ ਗਈ ਹੈ । ਸ. ਧਨੋਆ ਨੇ ਕਿਹਾ ਕਿ ਜਿਵੇਂ ਕਿ ਪੰਜਾਬ ਸਰਕਾਰ ਸੂਬੇ ਵਿਚ ਸਿਹਤ ਸਹੂਲਤਾ ਪ੍ਰਤੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਅਪੀਲ ਹੈ  ਕਿ ਉਸੇ ਜਜਬੇ ਨਾਲ 69 ਸੈਕਟਰ ਵਾਲੇ ਹੈਲਥ ਸੈਂਟਰ ਨੂੰ ਵੀ ਚਾਲੂ ਕਰਵਾਏ। ਵਰਨਣਯੋਗ ਹੈ ਕਿ ਇਸ ਮੱਦੇ ਨੂੰ ਹਲਕਾ ਵਿਧਾਇਕ ਮਾਣਯੋਗ ਕੁਲਵੰਤ ਸਿੰਘ ਵੀ ਸਰਕਾਰ ਕੋਲ ਉਠਾ ਚੁੱਕੇ ਹਨ ਪਰ ਡਿਸਪੈਂਸਰੀ ਦਾ ਕੰਮ ਕਿਸੇ ਕਾਰਣ ਸੁਰੂ ਨਹੀਂ ਹੋ ਸਕਿਆ। ਜਿਸ ਕਾਰਨ ਇਲਾਕਾ ਵਾਸੀਆਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ।
ਇਸ ਮੌਕੇ ਸਮਾਜ ਸੇਵੀ ਅਤੇ ਸਾਬਕਾ ਕੌਂਸਲਰ ਸਤਵੀਂਰ ਸਿੰਘ ਧਨੋਆ ਨੇ ਯਾਦ ਕਰਾਇਆ ਕਿ ਉਨ੍ਹਾਂ ਨੇ ਇਲਾਵਾ ਵਾਸੀਆਂ ਦੇ ਸਹਿਯੋਗ ਨਾਲ ਇਸ ਸਿਹਤ ਕੇਂਦਰ ਵਾਸਤੇ ਲਗਭਗ 4 ਕਨਾਲ ਜ਼ਮੀਨ ਹਾਸਲ ਕਰਨ ਲਈ ਲੰਮੀ ਜੱਦੋ-ਜਹਿਦ ਕੀਤੀ ਸੀ ਤੇ ਫਿਰ ਉਸਾਰੀ ਸ਼ੁਰੂ ਕਰਾਉਣ ਲਈ ਵੀ ਕਾਫ਼ੀ ਤਰੱਦਦ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜੂਨ 2022 ਤੋਂ ਬਾਅਦ ਸਿਹਤ ਕੇਂਦਰ ਦੀ ਉਸਾਰੀ ਪੂਰੀ ਤਰ੍ਹਾਂ ਬੰਦ ਕਰ ਦਿਤੀ ਗਈ ਜਿਸ ਕਾਰਨ ਅੱਧ-ਅਧੂਰੀ ਇਮਾਰਤ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਉਥੇ ਹੁਣ ਇਮਾਰਤ ’ਚ ਝਾੜੀਆਂ-ਕੂੜਾ ਕਬਾੜ ਆਦਿ ਪੈਦਾ ਹੋਣ ਨਾਲ ਮੁਸੀਬਤ ਖੜੀ ਹੋ ਗਈ ਹੈ। ਸਰਕਾਰ ਦੀ ਅਣਦੇਖੀ ਕਾਰਨ ਇਹ ਅਧੂਰੀ ਇਮਾਰਤ ਹੁਣ ਗੈਰ ਸਮਾਜੀ ਅਨਸਰ, ਨਸ਼ੇੜੀਆਂ, ਆਵਾਰਾ ਪਸ਼ੂਆਂ, ਕੁੱਤਿਆਂ ਅਤੇ ਜਹਿਰੀਲੇ ਜਾਨਵਰਾਂ ਦਾ ਅੱਡਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਬਣਨ ਨਾਲ ਸੈਕਟਰ 66 ਤੋਂ ਲੈ ਕੇ ਸੈਕਟਰ 69 ਤਕ ਦੇ ਲਗਭਗ 20 ਹਜ਼ਾਰ ਵਾਸੀਆਂ ਨੂੰ ਫ਼ਾਇਦਾ ਹੋਣਾ ਸੀ ਪਰ ਹਾਲੇ ਤਕ ਅਜਿਹਾ ਨਹੀਂ ਹੋ ਸਕਿਆ।
ਉਨ੍ਹਾਂ ਦਸਿਆ ਕਿ ਇਸ ਏਰੀਏ ਵਿਚ ਮਹਿੰਗੇ ਪ੍ਰਾਈਵੇਟ ਹਸਪਤਾਲ ਹੋਣ ਕਾਰਨ ਲੋਕਾਂ ਨੂੰ ਮਾੜੀ-ਮੋਟੀ ਸਿਹਤ ਸਮੱਸਿਆ ਦੇ ਇਲਾਜ ਲਈ ਵੀ ਉਥੇ ਜਾਣਾ ਪੈਂਦਾ ਹੈ ਅਤੇ ਅਤੇ ਮਹਿੰਗੇ ਬਿਲ ਤਾਰਨੇ ਪੈਂਦੇ ਹਨ।  ਸ. ਧਨੋਆ ਨੇ ਫਿਰ ਤੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਭੇਜ ਕੇ ਮੰਗ ਕੀਤੀ ਕਿ ਇਲਾਕਾ ਵਾਸੀਆਂ ਦੀ ਪੇ੍ਰਸ਼ਾਨੀ ਨੂੰ ਵੇਖਦਿਆਂ ਸੈਕਟਰ 69 ਵਿਚ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਦੀ ਉਸਾਰੀ ਮੁੜ ਸ਼ੁਰੂ ਕਰਵਾਈ ਜਾਵੇ ਅਤੇ ਲੋਕਾਂ ਨੂੰ ਮਿਆਰੀ ਤੇ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਮੁੱਖ ਮੰਤਰੀ ਮਾਨ ਨਿੱਜੀ ਦਖ਼ਲ ਦੇ ਕੇ ਉਸਾਰੀ ਮੁੜ ਸ਼ੁਰੂ ਕਰਾਉਣ।    

ਇਸ ਮੌਕੇ ਹਾਜਿਰ ਸਨ : ਅਵਤਾਰ ਸਿੰਘ  ਪ੍ਰਧਾਨ ਰੈਜੀਡੈਟਸ ਵੈਲਫੇਅਰ ਸੁਸਾਇਟੀ, ਕਰਮ ਸਿੰਘ ਮਾਵੀ-ਜਨਰਲ ਸਕੱਤਰ, ਕਰਨਲ ਫਤਿਹ ਸਿੰਘ ਵਿਰਕ, ਰਣਜੀਤ ਸਿੰਘ ਸਿਧੂ , ਕੈਪਟਨ ਮੱਖਣ ਸਿੰਘ, ਰਾਜਬੀਰ ਸਿੰਘ, ਜਸਵੀਰ ਸਿੰਘ, ਸੁਖਵੰਤ ਸਿੰਘ ਬਾਠ, ਕਿਰਪਾਲ ਸਿੰਘ ਲਿਬੜਾ, ਵਾਈ  ਕੇ ਕੌਂਸਲ, ਹਰਜੀਤ ਸਿੰਘ ਗਿਲ, ਹਰਮੀਤ ਸਿੰਘ, ਸੁਰਿੰਦਰਜੀਤ ਸਿੰਘ, ਰੌਸ਼ਨ ਲਾਲ ਚੋਪੜਾ, ਮਲਕੀਤ ਸਿੰਘ ਜੁੱਡੋ ਕੋਚ, ਨਿਰੰਜਣ ਸਿੰਘ, ਜੈ ਪਾਲ ਗੁਪਤਾ, ਬਲਵਿੰਦਰ ਸਿੰਘ ਮੰਡੇਰ ਆਦਿ ਹਾਜਰ ਸਨ    

Leave a Reply

Your email address will not be published. Required fields are marked *