ਬੇਅਦਬੀ ਮਾਮਲਿਆਂ ਵਿੱਚ ਭਗੌੜੇ ਚੱਲ ਰਹੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੁੜ ਸਿੱਟ ਨੇ ਫਰੀਦਕੋਟ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਬੇਅਦਬੀ ਕਾਂਡ ਦੇ ਮੁਲਜ਼ਮ ਪ੍ਰਦੀਪ ਕਲੇਰ ਦਾ ਸਿੱਟ ਨੂੰ 2 ਦਿਨਾਂ ਦੇ ਹੋਰ ਰਿਮਾਂਡ ਵਿੱਚ ਵਾਧਾ ਕਰ ਦਿੱਤੀ ਹੈ। ਸਿੱਟ ਹੁਣ 2 ਹੋਰ ਡੇਰਾ ਪ੍ਰੇਮੀਆਂ ਦਾ ਪਤਾ ਲਗਾਉਣ ਲਈ ਮੁਲਜ਼ਮ ਤੋਂ ਪੁੱਛਗਿੱਛ ਕਰੇਗੀ।
ਫ਼ਰੀਦਕੋਟ: ਬੋਲੇ ਪੰਜਾਬ ਬਿਉਰੋ: ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨਾਲ ਸੰਬੰਧਿਤ 3 ਵੱਖ-ਵੱਖ ਮਾਮਲਿਆਂ ਵਿੱਚ SIT ਵਲੋਂ ਮੁੱਖ ਸਾਜਿਸ਼ਕਰਤਾ ਵਜੋਂ ਨਾਮਜਦ ਕੀਤੇ ਗਏ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਕਰੀਬ ਸਾਢੇ ਤਿੰਨ ਸਾਲ ਭਗੌੜਾ ਹੋਣ ਦੇ ਚਲਦੇ ਬੀਤੇ ਦਿਨੀ ਗੁਰੂ ਗ੍ਰਾਮ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਖ਼ਿਲਾਫ਼ ਅਦਾਲਤ ਨੇ ਭਗੌੜਾ ਹੋਣ ਸਬੰਧੀ 3 ਵੱਖ-ਵੱਖ ਮੁਕਦਮੇ ਅਪਰਾਧਿਕ ਧਾਰਾ-174 ਤਹਿਤ ਦਰਜ਼ ਕਰਵਾਏ ਸਨ। ਮਾਨਯੋਗ ਅਦਾਲਤ ਨੇ SIT ਨੂੰ ਪ੍ਰਦੀਪ ਕਲੇਰ ਦਾ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ। ਅੱਜ 2 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ SIT ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਸੀ। ਜਿਸ ਨੂੰ ਮਾਨਯੋਗ ਅਦਾਲਤ ਨੇ ਮੁੜ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।