ਪੰਜਾਬ ਦੇ ਟਰੱਕ ਡਰਾਈਵਰ ਦੀ ਗੁਜਰਾਤ ‘ਚ ਮੌਤ

ਐਕਸੀਡੈਂਟ


ਬਾਬਾ ਬਕਾਲਾ, 4 ਫਰਵਰੀ, ਬੋਲੇ ਪੰਜਾਬ ਬਿਊਰੋ :
ਬਾਬਾ ਬਕਾਲਾ ਉਪ ਮੰਡਲ ਦੇ ਪਿੰਡ ਧੂਲਕਾ ਦੇ ਨੌਜਵਾਨ ਦੀ ਗੁਜਰਾਤ ਦੇ ਸ਼ਹਿਰ ਵਾਪੀ ਵਿਖੇ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਸਬੀਰ ਸਿੰਘ ਜੱਸਾ ਦੇ ਰੂਪ ‘ਚ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਟਰੱਕ ਦੀ ਮੁਰੰਮਤ ਕਰਵਾ ਰਿਹਾ ਸੀ ਕਿ ਅਚਾਨਕ ਟਰੱਕ ਉੱਪਰੋਂ ਲੰਘਦੀ ਹਾਈ ਵੋਲਟੇਜ ਬਿਜਲੀ ਦੀ ਤਾਰ ਤੋਂ ਉਸ ਨੂੰ ਕਰੰਟ ਲੱਗ ਗਿਆ। ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਸਬੀਰ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਤੇ ਪਿੰਡ ਧੂਲਕਾ ਵਿਚ ਸੋਗ ਦੀ ਲਹਿਰ ਹੈ।ਮ੍ਰਿਤਕ ਦੇ ਮਿੱਤਰ ਜੁਗਰਾਜ ਸਿੰਘ ਧੂਲਕਾ ਨੇ ਦੱਸਿਆ ਹੈ ਕਿ ਜਸਬੀਰ ਸਿੰਘ (43) ਪੁੱਤਰ ਗੁਰਦੁਆਲ ਸਿੰਘ ਟਰੱਕ ਡਰਾਈਵਰ ਹੈ ਤੇ ਉਹ ਟਰੱਕ ਲੈ ਕੇ ਗੁਜਰਾਤ ਗਿਆ ਸੀ ਕਿ ਪਰ ਉਥੇ ਉਸ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।

Leave a Reply

Your email address will not be published. Required fields are marked *