ਪੰਜਾਬ ਵਿੱਚ ਅੱਜ ਫਿਰ ਬਦਲਿਆ ਮੌਸਮ,ਕਈ ਥਾਂਈਂ ਪਿਆ ਮੀਂਹ

ਮੌਸਮ


ਚੰਡੀਗੜ੍ਹ, 3 ਫਰਵਰੀ, ਬੋਲੇ ਪੰਜਾਬ ਬਿਊਰੋ :
ਪੰਜਾਬ ਵਿੱਚ ਅੱਜ ਸ਼ਨੀਵਾਰ ਨੂੰ ਇੱਕ ਵਾਰ ਫਿਰ ਮੌਸਮ ਬਦਲ ਗਿਆ। ਸ਼ੁਕਰਵਾਰ ਰਾਤ ਅਤੇ ਸ਼ਨੀਵਾਰ ਸਵੇਰੇ ਲੁਧਿਆਣਾ, ਅੰਮ੍ਰਿਤਸਰ, ਅਬੋਹਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਈ। ਕਪੂਰਥਲਾ ‘ਚ ਸ਼ੁਕਰਵਾਰ ਰਾਤ ਨੂੰ ਮੀਂਹ ਪਿਆ।ਮੌਸਮ ਵਿਭਾਗ ਨੇ ਅੱਜ ਸ਼ਨੀਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਸੀ। ਵਿਭਾਗ ਮੁਤਾਬਕ ਕਈ ਥਾਵਾਂ ‘ਤੇ ਬੇਹੱਦ ਸੰਘਣੀ ਧੁੰਦ, 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਚਮਕਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।ਸ਼ੁਕਰਵਾਰ ਨੂੰ ਦਿਨ ਭਰ ਤੇਜ਼ ਧੁੱਪ ਰਹੀ। ਇਸ ਨਾਲ ਲੋਕਾਂ ਨੂੰ ਠੰਡ ਤੋਂ ਕਾਫੀ ਰਾਹਤ ਮਿਲੀ ਹੈ। ਲੋਕ ਪਾਰਕਾਂ ‘ਚ ਅਤੇ ਛੱਤਾਂ ‘ਤੇ ਧੁੱਪ ਸੇਕਦੇ ਦੇਖੇ ਗਏ।

Leave a Reply

Your email address will not be published. Required fields are marked *