ਤੀਸਰਾ ਦੋਸਤਾਨਾ ਕ੍ਰਿਕਟ ਮੈਚ….ਪੱਤਰਕਾਰ ਬਣੇ ਮੋਹਾਲੀ ਕੌਂਸਲਰ ਦੇ ਲਈ ਜਿੱਤ ਦਾ ਸਬੱਬ

ਖੇਡਾਂ

ਕੌਂਸਲਰਾਂ ਨੇ ਪੱਤਰਕਾਰਾਂ ਨੂੰ 29  ਦੌੜਾਂ ਦੇ ਫਰਕ ਨਾਲ ਹਰਾਇਆ

ਤੰਦਰੁਸਤੀ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜਬੂਤੀ ਦੇ ਲਈ ਖੇਡਾਂ ਦਾ ਆਯੋਜਨ ਹੁੰਦੇ ਰਹਿਣਾ ਇੱਕ ਸਾਰਥਿਕ ਉਪਰਾਲਾ :  ਕੁਲਵੰਤ ਸਿੰਘ

 ਮੋਹਾਲੀ 31 ਜਨਵਰੀ ਬੋਲੇ ਪੰਜਾਬ ਬਿਓਰੋ:

 ਤੰਦਰੁਸਤੀ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਲਈ ਅਜਿਹੇ ਉਪਰਾਲੇ ਕਾਰਗਰ ਸਾਬਿਤ ਹੁੰਦੇ ਹਨ, 

ਅਤੇ ਇੱਕ ਦੂਸਰੇ ਨੂੰ ਸਮਝਣ ਦਾ ਮੌਕਾ ਮਿਲਦਾ ਹੈ ਅਤੇ ਇੱਕ ਦੂਸਰੇ ਪ੍ਰਤੀ ਆਪਾਂ ਲੋਕ  ਪਹਿਲਾਂ ਤੋਂ ਜਿਆਦਾ ਸੰਜੀਦਗੀ ਨਾਲ ਵਰਤ- ਵਰਤਾਵਾ ਕਰਨ ਲੱਗ ਜਾਂਦੇ ਹਾਂ, ਅਜਿਹੇ ਉਪਰਾਲੇ ਹੋਣਾ ਇੱਕ ਸਭਿਅਕ ਸਮਾਜ ਦੇ ਲਈ ਬਹੁਤ ਹੀ ਜਰੂਰੀ ਅਤੇ ਕਾਰਗਰ ਕੋਸ਼ਿਸ਼ ਹੈ ਅਤੇ ਇਸ ਗੱਲ ਦੇ ਲਈ ਪ੍ਰੈਸ ਕਲੱਬ ਐਸ.ਏ.ਐਸ. ਨਗਰ ਦੇ ਸਮੂਹ ਮੈਂਬਰ  ਵਧਾਈ ਦੇ ਪਾਤਰ ਹਨ। ਇਹ ਗੱਲ ਅੱਜ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀ.ਸੀ.ਏ. ਸਟੇਡੀਅਮ ਵਿਖੇ ਪ੍ਰੈਸ ਕਲੱਬ ਐਸ.ਏ.ਐਸ. ਨਗਰ ਵੱਲੋਂ ਕਰਵਾਏ ਗਏ ਤੀਸਰੇ ਦੋਸਤਾਨਾ ਕ੍ਰਿਕਟ ਮੈਚ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ,  ਇਹ ਮੈਚ ਕੌਂਸਲਰ– ਸਰਬਜੀਤ ਸਿੰਘ ਸਮਾਣਾ ਦੀ ਕਪਤਾਨੀ ਹੇਠ -ਮੁਹਾਲੀ ਦੇ ਕੌਂਸਲਰਾਂ ਅਤੇ ਪਰਦੀਪ ਸਿੰਘ ਹੈਪੀ ਦੀ ਕਪਤਾਨੀ ਹੇਠ ਪੱਤਰਕਾਰਾਂ ਦੇ ਵਿਚਕਾਰ ਖੇਡਿਆ ਖੇਡਿਆ ਗਿਆ, ਪ੍ਰੈਸ ਕਲੱਬ ਐਸ ਏਐਸ ਨਗਰ ਵੱਲੋਂ ਇਸ ਤੋਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਅਤੇ ਗਾਇਕ ਭਾਈਚਾਰੇ ਦੇ  ਨਾਲ ਵੀ ਕ੍ਰਿਕਟ ਮੈਚ ਲਗਾਏ ਜਾਂਦੇ ਰਹੇ ਹਨ, ਇਸ ਗੱਲ ਦੇ ਲਈ ਸਮੁੱਚਾ ਪੱਤਰਕਾਰ ਭਾਈਚਾਰਾ ਵਧਾਈ ਦਾ ਪਾਤਰ ਹੈ, ਮੈਚ ਦੀ ਸ਼ੁਰੂਆਤ ਦੇ ਸ਼ੁਰੂ ਹੋਣ ਤੋਂ ਪਹਿਲਾਂ  ਸਟੇਡੀਅਮ ਦੇ ਵਿਚਕਾਰ ਦੋਨਾਂ ਟੀਮਾਂ ਦੀ ਹਾਜ਼ਰੀ ਵਿੱਚ  ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ, ਅਤੇ ਡੀਐਸਪੀ ਹਰਸਿਮਰਤ ਸਿੰਘ ਵੱਲ ਵੱਲੋਂ ਦੋਵੇਂ ਟੀਮਾਂ ਦੇ ਕਪਤਾਨਾਂ  ਦੀ ਹਾਜ਼ਰੀ ਵਿੱਚ ਟੋਸ ਕੀਤੀ ਗਈ ਅਤੇ ਮੋਹਾਲੀ ਦੇ ਕੌਂਸਲਰਾਂ ਵੱਲੋਂ ਪਹਿਲਾਂ ਖੇਡਦੇ ਹੋਏ ਕੁੱਲ 151 ਦੌੜਾਂ ਬਣਾਈਆਂ ਹੋਈਆਂ ਅਤੇ ਪੱਤਰਕਾਰਾਂ ਦੀ ਟੀਮ ਨੇ 150 ਦੌੜਾਂ ਦਾ ਟੀਚੇ ਨੂੰ ਟੀਚੇ ਦਾ ਪਿੱਛਾ ਕੀਤਾ , ਮੁਹਾਲੀ ਦੇ ਕੌਂਸਲਰਾਂ ਨੇ ਇਹ ਤੀਸਰਾ ਦੋਸਤਾਨਾਂ ਕ੍ਰਿਕਟ ਮੈਚ 29 ਰੰਨਾਂ ਦੇ ਨਾਲ ਪੱਤਰਕਾਰਾਂ ਨੂੰ ਹਰਾ ਕੇ ਜਿੱਤਿਆ, ਇਸ ਮੌਕੇ ਤੇ ਮੈਚ ਦੀ ਪੂਰੀ ਕਮੈਂਟਰੀ ਸਾਬਕਾ ਕੌਂਸਲਰ ਅਤੇ ਸਟੇਟ ਐਵਾਰਡੀ-ਫੂਲਰਾਜ ਸਿੰਘ ਵੱਲੋਂ ਕੀਤੀ ਗਈ ਅਤੇ  ਪ੍ਰੇਮਵੇਦਾ ਆਯੁਰਵੈਦਾ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ  ਗੁਰਮੀਤ ਸਿੰਘ ਅਤੇ ਪੱਤਰਕਾਰਾਂ ਪ੍ਰੈੱਸ ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ ਦੀ ਤਰਫੋਂ ਵਿਧਾਇਕ ਕੁਲਵੰਤ ਸਿੰਘ ਦਾ ਮੁੱਖ ਮਹਿਮਾਨ ਵਜੋਂ ਮੈਚ ਵਿੱਚ ਪਹੁੰਚਣ ਦੇ ਲਈ  ਧੰਨਵਾਦ ਅਤੇ

ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ, ਕੌਂਸਲਰਾਂ ਦੀ ਟੀਮ ਦੇ ਵਿੱਚ ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਸਿਮਰਨ ਸਿੰਘ ਢਿੱਲੋ, ਸਿਮਰਦੀਪ ਸਿੰਘ, ਹਰਜੀਤ ਸਿੰਘ ਵੈਦਵਾਨ- ਭੋਲੂ ਸੁਹਾਣਾ, ਜਸਵਿੰਦਰ ਸਿੰਘ ਬੇਦੀ, ਰਣਦੀਪ ਸਿੰਘ ਮਟੌਰ, ਗੌਰਵ ਜੈਨ,  ਰਿਪੂਦਮਨ ਸਿੰਘ ਦੇ ਅਧਾਰਤ ਟੀਮ ਨੇ 17 ਓਵਰਾਂ ਦੇ ਵਿੱਚ ਪਹਿਲਾਂ ਬਾਰੀ ਖੇਡਦੇ ਹੋਏ ਸੱਤ ਵਿਕਟਾਂ ਦੇ ਤੇ 151 ਰਨ ਬਣਾ ਕੇ ਪੱਤਰਕਾਰਾਂ ਨੂੰ 29 ਰੰਨਾਂ ਦੇ ਫਰਕ ਨਾਲ ਹਰਾ ਦਿੱਤਾ, ਇਸ ਮੌਕੇ ਤੇ ਡੀਐਸ ਪੀ ਹਰਸਿਮਰਤ ਸਿੰਘ ਬੱਲ, 

ਰਾਜਵਿੰਦਰ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਭਾਈ ਜੈਤਾ ਜੀ ਪ੍ਰਬੰਧਕ ਕਮੇਟੀ ਮੋਹਾਲੀ, ਕੌਂਸਲਰ ਗੁਰਪ੍ਰੀਤ ਕੌਰ ਸਾਬਕਾ ਕੌਂਸਲਰ, ਜਸਵੀਰ ਕੌਰ ਅਤਲੀ ਸਾਬਕਾ ਕੌਂਸਲਰ, ਕਮਲਜੀਤ ਕੌਰ ਸੁਹਾਣਾ ਸਾਬਕਾ ਕੌਂਸਲਰ, ਸੁਰਿੰਦਰ ਸਿੰਘ ਰੋਡਾ ਸੁਹਾਣਾ , ਹਰਪਾਲ ਸਿੰਘ ਚੰਨਾ, ਹਰਵਿੰਦਰ ਸਿੰਘ ਸੈਣੀ, ਤਰਲੋਚਨ ਸਿੰਘ ਮਟੌਰ, ਤਰਨਜੀਤ ਸਿੰਘ ਮੋਹਾਲੀ, ਵੀ ਹਾਜ਼ਰ ਸਨ,

Leave a Reply

Your email address will not be published. Required fields are marked *