ਦਿੱਲੀ, 6 ਸਤੰਬਰ, ਬੋਲੇ ਪੰਜਾਬ ਬਿਉਰੋ
ਵੋਟਰਸੂਚੀ ‘ਚ ਗੜਬੜੀ , ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਅਦਾਲਤ ਨੇ ਭੇਜਿਆ ਸੰਮਨ
ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲਾ ਦੋ ਵਿਧਾਨ ਸਭਾਵਾਂ ਦੇ ਵੋਟਰ ਸ਼ਨਾਖਤੀ ਕਾਰਡਾਂ ਦਾ ਹੈ। ਮੈਟਰੋਪੋਲੀਟਨ ਮੈਜਿਸਟਰੇਟ ਅਰਜਿੰਦਰ ਕੌਰ ਨੇ ਦੋਸ਼ੀ ਸੁਨੀਤਾ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਹੈ। ਭਾਜਪਾ ਆਗੂ ਹਰੀਸ਼ ਖੁਰਾਣਾ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਭਾਜਪਾ ਆਗੂ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਦੀ ਪਤਨੀ ਨੇ ਆਰਪੀ ਐਕਟ ਦੀ ਉਲੰਘਣਾ ਕੀਤੀ ਹੈ। ਖੁਰਾਣਾ ਨੇ ਦਾਅਵਾ ਕੀਤਾ ਸੀ ਕਿ ਸੁਨੀਤਾ ਕੇਜਰੀਵਾਲ ਕੋਲ ਦੋ ਵੋਟਰ ਆਈਡੀ ਕਾਰਡ ਹਨ। ਇੱਕ ਪਛਾਣ ਪੱਤਰ ਸਾਹਿਬਾਬਾਦ ਵਿਧਾਨ ਸਭਾ ਦਾ ਹੈ ਅਤੇ ਦੂਜਾ ਪਛਾਣ ਪੱਤਰ ਚਾਂਦਨੀ ਚੌਕ ਵਿਧਾਨ ਸਭਾ ਦਾ ਹੈ। ਜੇਕਰ ਇਸ ਮਾਮਲੇ ‘ਚ ਸੁਨੀਤਾ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ ਦੋ ਸਾਲ ਦੀ ਸਜ਼ਾ ਹੋ ਸਕਦੀ ਹੈ। ਆਰਪੀ ਐਕਟ ਤਹਿਤ ਕੋਈ ਵੀ ਨਾਗਰਿਕ ਇੱਕ ਤੋਂ ਵੱਧ ਵਿਧਾਨ ਸਭਾ ਲਈ ਨਾਮਜ਼ਦਗੀ ਦਾਖ਼ਲ ਨਹੀਂ ਕਰ ਸਕਦਾ।