ਅਸਮਾਨੀ ਬਿਜਲੀ ਡਿੱਗਣ ਕਾਰਨ ਉਡੀਸ਼ਾ ‘ਚ ਵੱਖ-ਵੱਖ ਥਾਂਈਂ 10 ਲੋਕਾਂ ਨੇ ਦਮ ਤੋੜਿਆ

Uncategorized

ਭੁਵਨੇਸ਼ਵਰ, 3 ਸਤੰਬਰ, ਬੋਲੇ ਪੰਜਾਬ ਬਿਊਰੋ :
ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੜ੍ਹ ਅਤੇ ਮੀਂਹ ਕਾਰਨ ਹਾਲਾਤ ਭਿਆਨਕ ਬਣੇ ਹੋਏ ਹਨ। ਸ਼ਨੀਵਾਰ ਨੂੰ ਓਡੀਸ਼ਾ ‘ਚ ਖਰਾਬ ਮੌਸਮ ਕਾਰਨ ਹਾਲਾਤ ਹੋਰ ਵੀ ਜ਼ਿਆਦਾ ਵਿਗੜ ਗਏ।ਵੱਖ ਵੱਖ ਥਾਂਈਂ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਥੇ 10 ਲੋਕਾਂ ਦੀ ਜਾਨ ਚਲੀ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ।ਰਾਜ ਦੇ ਵਿਸ਼ੇਸ਼ ਰਾਹਤ ਕਮਿਸ਼ਨਰ (ਐਸਆਰਸੀ) ਵੱਲੋਂ ਕਿਹਾ ਗਿਆ ਕਿ ਅੰਗੁਲ ਜ਼ਿਲ੍ਹੇ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ, ਬੋਲਾਂਗੀਰ ਵਿੱਚ ਦੋ, ਬੋਧ ਵਿੱਚ ਇੱਕ, ਜਗਤਸਿੰਘਪੁਰ ਵਿੱਚ ਇੱਕ, ਢੇਕਨਾਲ ਵਿੱਚ ਇੱਕ ਅਤੇ ਖੋਰਧਾ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ।ਐਸਆਰਸੀ ਨੇ ਦੱਸਿਆ ਕਿ ਜ਼ਖ਼ਮੀ ਹੋਏ ਲੋਕ ਖੋਢਾ ਜ਼ਿਲ੍ਹੇ ਦੇ ਵਾਸੀ ਹਨ। ਮੌਸਮ ਵਿਭਾਗ ਮੁਤਾਬਕ ਸੂਬੇ ‘ਚ ਅਜੇ ਕੁਝ ਹੋਰ ਦਿਨਾਂ ਤੱਕ ਮੌਸਮ ਖਰਾਬ ਰਹਿ ਸਕਦਾ ਹੈ।

Leave a Reply

Your email address will not be published. Required fields are marked *