ਰਾਏਪੁਰ, 3 ਸਤੰਬਰ, ਬੋਲੇ ਪੰਜਾਬ ਬਿਓਰੋ :
ਛੱਤੀਸਗੜ੍ਹ ਦੀ ਸੂਬਾ ਸਰਕਾਰ ਵੱਲੋਂ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਚਲ ਰਹੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਸੂਬਾ ਸਰਕਾਰ ਨੇ ਇਸ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਹਨ।ਦੱਸਣਯੋਗ ਹੈ ਕਿ ਇਹ ਮੁਲਾਜ਼ਮ ਪਿਛਲੇ ਕਰੀਬ 13 ਦਿਨਾਂ ਤੋਂ ਕੰਮ ਬੰਦ ਕਰਕੇ ਹੜਤਾਲ ਉਤੇ ਚਲ ਰਹੇ ਸਨ।ਹੜਤਾਲੀ ਮੁਲਾਜ਼ਮਾਂ ਉਤੇ ਕਾਰਵਾਈ ਕਰਦੇ ਹੋਏ ਛੱਤੀਸਗੜ੍ਹ ਸਰਕਾਰ ਵਲੋਂ 1500 ਤੋਂ ਵੱਧ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਦੁਰਗ ਸੀਐਮਐਚਓ ਨੇ 205 ਸਿਹਤ ਕਰਮਚਾਰੀਆਂ ਦੀ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ।ਦੱਸਣਯੋਗ ਹੈ ਕਿ ਸਿਹਤ ਕਰਮਚਾਰੀ ਸਟੇਟ ਹੈਲਥ ਇੰਪਲਾਈਜ਼ ਯੂਨੀਅਨ ਸਮੇਤ ਵੱਖ ਵੱਖ 10 ਜਥੇਬੰਦੀਆਂ ਦੇ ਸਾਂਝੇ ਬੈਨਰ ਹੇਠ ਸੰਘਰਸ਼ ਵਿੱਢੀ ਬੈਠੇ ਹਨ। ਹੜਤਾਲੀ ਮੁਲਾਜ਼ਮਾਂ ਵੱਲੋਂ ਹਸਪਤਾਲਾਂ ਵਿੱਚ ਸੇਵਾਵਾਂ ਦਾ ਬਾਈਕਾਟ ਕੀਤਾ ਗਿਆ ਹੈ।